ਚੰਡੀਗੜ : ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਵਿਚ ਪੜਨ ਆਏ ਅਫਗਾਨੀਸਤਾਨ ਦੇ ਵਿਦਿਆਰਥੀਆਂ ਦੇ ਪਹਿਲੇ ਬੈਚ ਦੀ ਪੋਸਟ ਗਰੈਜੂਏਟ ਡਿਗਰੀ ਪੂਰੀ ਹੋਣ 'ਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸਮਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ|
ਪ੍ਰੋਫੈਸਰ ਸਮਰ ਸਿੰਘ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਗਰੀ ਦੌਰਾਨ ਯੂਨੀਵਰਸਿਟੀ ਤੋਂ ਅਰਜਿਤ ਗਿਆਨ ਨੂੰ ਆਪਣੇ ਦੇਸ਼ ਵਿਚ ਕਿਸਾਨਾਂ ਦੀ ਭਲਾਈ ਲਈ ਵੱਧ ਤੋਂ ਵੱਧ ਵਰਤੋ ਕਰਨ ਅਤੇ ਆਪਣੇ ਤਜਰਬਿਆਂ ਨੂੰ ਆਪਣੇ ਦੇਸ਼ ਦੇ ਵਿਦਿਆਰਥੀਆਂ ਨਾਲ ਵੀ ਸਾਂਝਾ ਕਰਨ| ਨਾਲ ਹੀ ਉੱਚੇਰੀ ਸਿਖਿਆ ਦੇ ਲਈ ਇਸ ਯੂਨੀਵਰਸਿਟੀ ਵਿਚ ਦਾਖਲੇ ਲਈ ਵੀ ਪ੍ਰੇਰਿਤ ਕਰਨ|
ਇਸ ਦੌਰਾਨ ਵਿਦਿਆਰਥੀਆਂ ਨੇ ਵੀ ਆਪਣੇ ਤਜਰਬੇ ਸਾਂਝੇ ਕਰਦੇ ਹੋਹੇ ਦਸਿਆ ਕਿ ਉਨਾਂ ਨੂੰ ਯੂਨੀਵਰਸਿਟੀ ਦਾ ਮਾਹੌਲ ਬਹੁਤ ਹੀ ਵਧੀਆ ਲਗਿਆ ਅਤੇ ਵਿਦਆਰਥੀਆਂ, ਪ੍ਰੋਫੈਸਰਾਂ ਤੇ ਹੋਰ ਲੋਕਾਂ ਦਾ ਵਿਵਹਾਰ ਕਾਬਿਲੇਤਾਰੀਫ ਹੈ, ਜਿਸ ਦੇ ਚਲਦੇ ਉਨਾਂ ਨੂੰ ਆਪਣੇ ਪਰਿਵਾਰ ਵਰਗਾ ਮਾਹੌਲ ਮਿਲਿਆ ਹੈ| ਉਨਾਂ ਨੇ ਦਸਿਆ ਕਿ ਯੂਨੀਵਰਸਿਟੀ ਵਿਚ ਵਿਦਿਅਕ ਖੋਜ ਤੇ ਵਿਸਥਾਰ ਦੀ ਸਹੂਲਤਾਂ ਵਿਸ਼ਗ ਪੱਧਰੀ ਯੂਨੀਵਰਸਿਟੀ ਦੀ ਤਰਜ 'ਤੇ ਉਪਲਬਧ ਹਨ| ਕੋਰੋਨਾ ਮਹਾਮਾਰੀ ਦੇ ਚਲਦੇ ਮੁਸ਼ਕਲ ਸਥਿਤੀਆਂ ਵਿਚ ਵੀ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਉਨਾਂ ਦਾ ਭਰਪੂਰ ਸਹਿਯੋਗ ਕੀਤਾ ਗਿਆ|
ਯੂਨੀਵਰਸਿਟੀ ਦੀ ਪੋਸਟ ਗਰੈਜੂਏਟ ਅਨਾਜ ਤੇ ਗ੍ਰੇਨ ਪ੍ਰੋਜੈਕਟ ਦੀ ਕੰਟਰੋਲ ਅਧਿਕਾਰੀ ਡਾ. ਆਸ਼ਾ ਕਵਾਤਰਾ ਨੇ ਦਸਿਆ ਕਿ ਇਹ ਪ੍ਰੋਜੈਕਟ ਅਮੇਰਿਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਸਹਿਯੋਗ ਨਾਲ 2018 ਵਿਚ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਵਿਚ ਸ਼ੁਰੂ ਹੋਇਆ ਸੀ| ਹੁਣ ਤਕ ਪੋਸਟ ਗਰੈਜੂਏਟ ਅਤੇ ਪੀਐਚਡੀ ਪ੍ਰੋਗ੍ਰਾਮ ਵਿਚ ਕੁੱਲ 14 ਅਫਗਾਨੀ ਵਿਦਿਆਰਥੀਆਂ ਦਾ ਰਜਿਸਟ੍ਰੇਸ਼ਣ ਹੋਇਆ ਹੈ|